ਉਹ ਦਿਨ ਨਹੀਂ ਆਉਣੇ ਮੁੜਕੇ,
ਜਦ ਬਾਤਾਂ ਸੁਣਦੇ ਸੀ
ਦਾਦੀ ਤੇ ਨਾਨੀ ਤੋੰ ਰਾਤਾਂ ਨੂੰ ਜੁੜਕੇ।
ਬਸ ਹੁਣ ਤਾਂ ਗੱਲਾਂ ਹੀ ਨੇ ਚੇਤੇ,
ਖੇਡਦੇ ਸੀ ਵਿੱਚ ਰੇਤੇ।
ਰੋਟੀ ਫੜਾਉਣ ਜਾਂਦੇ ਸੀ,
ਬਾਪੂ ਦੀ ਤੁਰ ਕੇ।
ਉਹ ਦਿਨ ਨਹੀੰ ਆਉਣੇ ਮੁੜਕੇ।
ਸੱਚੀ ਬਚਪਨ ਬੜਾ ਹੀ ਚੰਗਾ ਸੀ,
ਪਿੱਠੂ , ਬਾਂਦਰ ਕਿੱਲਾ ਤੇ ਖੇਡਦੇ ਗੁੱਲੀ ਡੰਡਾ ਸੀ।
ਲੜ ਵੀ ਪੈਦੇ ਸੀ ਵੱਡ ਦਿੰਦੇ ਸੀ ਬੁੜਕੇ।
ਉਹ ਦਿਨ ਨਹੀੰ ਆਉਣੇ ਮੁੜਕੇ।
ਮੀੰਹ ਵਿੱਚ ਭਿੱਜ ਕੇ ਦੋੜਾ ਲਾਉੰਦੇ ਸੀ,
ਰੱਬਾ ਰੱਬਾ ਮੀੰਹ ਪਾਂ ਗਾਣੇ ਗਾਉੰਦੇ ਸੀ।
ਕੱਪੜੇ ਗੰਦੇ ਕਰ ਲੈਦੇ ਸੀ
ਮਿੱਟੀ ਵਿੱਚ ਰੁੜਕੇ।
ਉਹ ਦਿਨ ਨਹੀੰ ਆਉਣੇ ਮੁੜਕੇ।
ਮਕਾਨ ਭਾਵੇ ਕੱਚੇ ਸੀ,
ਲੋਕ ਜੁਬਾਨ ਦੇ ਪੱਕੇ ਸੀ।
ਕਰਦੇ ਸੀ ਹੱਥੀ ਕੰਮਕਾਰ,
ਆਪਸ ਵਿੱਚ ਸੀ ਪਿਆਰ।
ਦੁੱਖ ਸੁੱਖ ਵਿੱਚ ਬਹਿਦੇ ਸੀ ਜੁੜਕੇ।
ਉਹ ਦਿਨ ਨਹੀਂ ਆਉਣੇ ਮੁੜਕੇ
ਨਾਨਕੇ ਜਾਣ ਦਾ ਹੁੰਦਾ ਸੀ ਚਾਅ ,
ਮਸਾਂ ਮਸਾਂ ਆਉਦਾਂ ਹੁੰਦਾ ਸੀ ਵਿਆਹ।
ਭੱਜੇ ਭੱਜੇ ਜਾਂਦੇ ਸੀ ਮੇਲਾ ਦੇਖਣ
ਪਿੱਛੇ ਵੇਖਦੇ ਨਹੀੰ ਸੀ ਮੁੜਕੇ।
ਉਹ ਦਿਨ ਨਹੀਂ ਆਉਣੇ ਮੁੜਕੇ।